Home » IPL 2021 (Qualifier 2) DC v KKR : ਕੋਲਕਾਤਾ ਦੀ ਧਮਾਕੇਦਾਰ ਜਿੱਤ, ਫਾਈਨਲ ‘ਚ ਚੇਨਈ ਨਾਲ ਹੋਵੇਗਾ ਮੁਕਾਬਲਾ
Home Page News India Sports World Sports

IPL 2021 (Qualifier 2) DC v KKR : ਕੋਲਕਾਤਾ ਦੀ ਧਮਾਕੇਦਾਰ ਜਿੱਤ, ਫਾਈਨਲ ‘ਚ ਚੇਨਈ ਨਾਲ ਹੋਵੇਗਾ ਮੁਕਾਬਲਾ

Spread the news

 ਸਪਿਨਰ ਵਰੁਣ ਚੱਕਰਵਰਤੀ ਦੀ ਅਗਵਾਈ ’ਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ (46) ਅਤੇ ਵੈਂਕਟੇਸ਼ ਅਈਅਰ (55) ਦੀ ਓਪਨਿੰਗ ਸਾਂਝੇਦਾਰੀ ਦੇ ਦਮ ’ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਈ. ਪੀ. ਐੱਲ. ਦੇ ਦੂਜੇ ਕੁਆਲੀਫਾਇਰ ’ਚ ਦਿੱਲੀ ਕੈਪੀਟਲਸ ਨੂੰ 1 ਗੇਂਦ ਬਾਕੀ ਰਹਿੰਦੇ ਹੋਏ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦਿੱਲੀ ਦੀ ਟੀਮ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ ’ਚ 5 ਵਿਕਟਾਂ ’ਤੇ 135 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦੇ ਹੋਏ ਕੇ. ਕੇ. ਆਰ. ਨੇ 19.5 ਓਵਰ ’ਚ 7 ਵਿਕਟਾਂ ’ਚੇ 136 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਰਾਹੁਲ ਤ੍ਰਿਪਾਠੀ (ਅਜੇਤੂ 12) ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ।

PunjabKesari

ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਗਏ ਦਿੱਲੀ ਦੇ ਬੱਲੇਬਾਜ਼ ਹੋਲੀ ਪਿੱਚ ’ਤੇ ਜੂੰਝਦੇ ਹੋਏ ਨਜ਼ਰ ਆਏ ਜਦਕਿ ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੇ ਸਟੀਕ ਲਾਈਨ ਅਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 39 ਗੇਂਦਾਂ ’ਚ 36 ਦੌੜਾਂ ਬਣਾਈਆਂ ਜਦਕਿ ਸ਼੍ਰੇਅਸ ਅਈਅਰ 27 ਗੇਂਦਾਂ ’ਚ 30 ਦੌੜਾਂ ’ਤੇ ਅਜੇਤੂ ਰਿਹਾ। ਚੱਕਰਵਰਤੀ ਨੇ 26 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦਕਿ ਲਾਕੀ ਫਰਗੁਸਨ ਅਤੇ ਸ਼ਿਵਮ ਮਾਵੀ ਨੂੰ 1-1 ਵਿਕਟ ਮਿਲੀ। ਪਹਿਲੇ 2 ਓਵਰਾਂ ’ਚ 7 ਡਾਟ ਗੇਂਦ ਤੋਂ ਬਾਅਦ ਦਿੱਲੀ ਨੇ ਤੀਜੇ ਓਵਰ ’ਚ 12 ਦੌੜਾਂ ਕੱਢੀਆਂ ਜਿਸ ’ਚ ਪ੍ਰਿਥਵੀ ਸ਼ਾਹ ਨੇ ਸ਼ਾਕਿਬ ਅਲ ਹਸਨ ਨੂੰ ਛੱਕਾ ਵੀ ਜੜਿਆ। ਧਵਨ ਨੇ ਚੌਥੇ ਓਵਰ ’ਚ ਸੁਨੀਲ ਨਾਰਾਇਣ ਨੂੰ 2 ਛੱਕੇ ਲਗਾਏ। ਦਿੱਲੀ ਨੇ ਇਸ ਓਵਰ ’ਚ 14 ਦੌੜਾਂ ਬਣਾਈਆਂ। ਚੱਕਰਵਰਤੀ ਨੇ ਖਤਰਨਾਕ ਹੁੰਦੀ ਦਿਸ ਰਹੀ ਇਸ ਸਾਂਝੇਦਾਰੀ ਨੂੰ ਤੋੜ ਕੇ ਸ਼ਾਹ ਨੂੰ ਪਹਿਲੀ ਹੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ।

PunjabKesari


ਦਿੱਲੀ ਨੇ ਪਾਵਰਪਲੇਅ ਦੇ ਓਵਰਾਂ ’ਚ 1 ਵਿਕਟ ’ਤੇ 38 ਦੌੜਾਂ ਬਣਾਈਆਂ। ਮਾਵੀ ਨੇ ਮਾਰਕਸ ਸਟੋਈਨਿਸ ਨੂੰ ਆਊਟ ਕਰ ਕੇ ਦਿੱਲੀ ਨੂੰ ਇਕ ਹੋਰ ਝਟਕਾ ਦਿੱਤਾ। ਧਵਨ ਵੀ 15ਵੇਂ ਓਵਰ ’ਚ ਵੱਡੀ ਸ਼ਾਟ ਖੇਡਣ ਦੇ ਚੱਕਰ ’ਚ ਆਊਟ ਹੋ ਗਿਆ। ਇਸ ਵਿਚਾਲੇ 17ਵੇਂ ਓਵਰ ’ਚ ਚੱਕਰਵਰਤੀ ਦੀ ਗੇਂਦ ’ਤੇ ਸ਼ੁਭਮਨ ਗਿੱਲ ਨੇ ਸ਼ਿਮਰੋਨ ਹੇਟਮਾਇਰ ਦੀ ਕੈਚ ਫੜੀ ਪਰ ਉਹ ਨੌ ਬਾਲ ਨਿਕਲੀ। ਦਿੱਲੀ ਨੇ ਆਖਰੀ 3 ਓਵਰਾਂ ’ਚ 36 ਦੌੜਾਂ ਬਣਾਈਆਂ।

PunjabKesari

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪ/ਕਪਤਾਨ), ਮਾਰਕਸ ਸਟੋਇਨਿਸ, ਸ਼ਿਮਰੌਨ ਹੇਟਮਾਇਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ

ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ,ਇਓਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰੇਨ, ਸਾਕਿਬ ਅਲ ਹਸਨ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚਕਰਵਰਤੀ।