Home » ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗਾ 50 ਹਜ਼ਾਰ ਰੁਪਏ ਮੁਆਵਜ਼ਾ
Home Page News India India News

ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗਾ 50 ਹਜ਼ਾਰ ਰੁਪਏ ਮੁਆਵਜ਼ਾ

Spread the news

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਵਿਚ ਕੋਰੋਨਾ ਦੀ ਚਪੇਟ ‘ਚ ਆ ਕੇ ਮੌਤ ਦੇ ਮੂੰਹ ‘ਚ ਗਏ ਲੋਕਾਂ ਦੀ ਲਿਸਟ ਮੰਗੀ ਗਈ ਹੈ ਅਤੇ ਇਸ ਲਿਸਟ ਨੂੰ ਪੰਦਰਾਂ ਅਕਤੂਬਰ ਤੱਕ ਸਰਕਾਰ ਨੂੰ ਪਹੁੰਚਦਾ ਕਰਨ ਲਈ ਕਿਹਾ ਗਿਆ ਹੈ ।ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਸਟੇਟ ਡਿਜਾਸਟਰ ਰੀਲੀਫ਼ ਫੰਡ ‘ਚੋਂ ਮੁਆਵਜ਼ਾ ਦਿੱਤਾ ਜਾਵੇਗਾ।   ਇਹ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਗਿਆ ਹੈ। ਕੋਰੋਨਾ ਕਾਰਣ ਪੰਜਾਬ ‘ਚ ਜਾਨ ਗਵਾਉਣ ਵਾਲਿਆਂ ਦੀ ਸੰਖਿਆ 16,500 ਨੂੰ ਵੀ ਟੱਪ ਚੁੱਕੀ ਹੈ, ਜਿਸ ਮੁਤਾਬਿਕ ਇਹ ਮੁਆਵਜਾ ਰਾਸ਼ੀ 82 ਕਰੋੜ ਦੇ ਕਰੀਬ ਬਣੇਗੀ।

ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ  ਗਾਈਡਲਾਈਨ ਦੇ ਮੁਤਾਬਕ ਕੋਵਿਡ-19 ਕਾਰਨ ਮਰ ਚੁੱਕੇ  ਲੋਕਾਂ ਦੇ ਵਾਰਸਾਂ ਨੂੰ ਪੰਜਾਹ ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਐਕਸ ਗਰੇਸ਼ੀਆ ਦੇ ਰੂਪ ਵਿੱਚ ਐਸ ਡੀ ਆਰ ਐਫ ਫੰਡ ਵਿੱਚੋਂ ਦਿੱਤੀ ਜਾਣ ਲਈ ਮਨਜ਼ੂਰ ਕੀਤਾ ਗਿਆ ਹੈ।