Home Page News India India News

ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਫਤਰ ਵਿੱਚ ਲੱਗੀ ਅੱਗ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਦੇ ਦਫ਼ਤਰ ਵਿੱਚ ਮੰਗਲਵਾਰ ਯਾਨੀ ਅੱਜ ਅੱਗ ਲੱਗ ਗਈ।  ਕੋਲਕਾਤਾ ਵਿੱਚ ਸਕੱਤਰੇਤ ਦੀ 14ਵੀਂ ਮੰਜਿਲ ‘ਤੇ ਸਥਿਤ ਮੁੱਖ ਮੰਤਰੀ ਦਫਤਰ ਵਿੱਚ ਅੱਜ ਦੁਪਹਿਰ 12 ਵਜੇ  ਦੇ ਕਰੀਬ ਅੱਗ ਲੱਗ ਗਈ। ਇਸ ਹਾਦਸੇ ਦਾ ਪਤਾ ਉਦੋਂ ਲੱਗਾ ਜਦੋਂ ਹੇਠਾਂ ਕੰਮ ਕਰ ਰਹੇ ਮਜਦੂਰਾਂ ਨੇ ਬਿਲਡਿੰਗ ਵਿਚੋਂ ਧੂਆਂ ਨਿਕਲਦਾ ਦੇਖਿਆ ਅਤੇ ਇਸ ਦੀ ਜਾਣਕਾਰੀ ਅੱਗ ਬੁਝਾਊ ਵਿਭਾਗ ਨੂੰ ਦਿੱਤੀ। 

ਜਾਣਕਾਰੀ ਮਿਲਣ ‘ਤੇ ਵਿਭਾਗ ਅਤੇ ਆਪਦਾ ਪਰਬੰਧਨ ਦੀ ਟੀਮ ਮੌਕੇ ‘ਤੇ ਪਹੁੰਚੀਆਂ ਅਤੇ ਜਲਦੀ ਹੀ ਅੱਗ ਉੱਤੇ ਕਾਬੂ ਪਾ ਲਿਆ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਤਰਾਂ ਦਾ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਦੱਸਣਯੋਗ ਹੈ ਕਿ ਦੁਰਗਾ ਪੂਜਾ ਦੀ ਛੁੱਟੀ ਕਾਰਨ ਸਕੱਤਰੇਤ ਬੰਦ ਸੀ ਜਿਸ ਕਰ ਕੇ ਕਿਸੇ ਤਰਾਂ ਦੇ ਵੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਲੱਗਣ ਦੀ ਘਟਨਾ ਦੇ ਕਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਇਹ ਅੱਗ ਲੱਗੀ ਹੋਵੇਗੀ। ਫਿਲਹਾਲ ਦਫਤਰ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਵੀ ਖਬਰ ਨਹੀਂ ਹੈ।

About the author

dailykhabar

Add Comment

Click here to post a comment

Daily Radio

Daily Radio

Listen Daily Radio
Close