Entertainment Fashion Home Page News World

ਮੁਗ਼ਲ ਕਾਲ਼ ਦੇ ਕੀਮਤੀ ਹੀਰਿਆਂ ਵਾਲੇ ਦੋ ਚਸ਼ਮੇ ਲੰਡਨ ‘ਚ ਹੋਣਗੇ ਨਿਲਾਮ, ਅਰਬਾਂ ਰੁਪਏ ਕੀਮਤ

ਮੱਧ ਪੂਰਬ ਤੇ ਭਾਰਤ ਦੇ ਲੇ ਸੋਥਬੀਜ ਦੇ ਮੁਖੀ ਐਡਵਰਡ ਗਿਬਸ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਰਤਨਾਂ ਦੇ ਮਾਹਿਰਾਂ ਤੇ ਇਤਿਹਾਸਕਾਰਾਂ ਲਈ ਇਹ ਇਕ ਚਮਤਕਾਰ ਹੈ।ਭਾਰਤ ਦੇ ਇਕ ਅਗਿਆਤ ਸ਼ਾਹੀ ਖਜ਼ਾਨੇ ਦੇ ਮੁਗਲ ਕਾਲ ਦੇ 17ਵੀਂ ਸਦੀ ਦੇ ਦੁਰਲੱਭ ਰਤਨਾਂ ਵਾਲੇ ਦੋ ਚਸ਼ਮਿਆਂ ਨੂੰ ਪਹਿਲੀ ਵਾਰ ਨਿਲਾਮੀ ਦੇ ਲਈ ਰੱਖਿਆ ਜਾਵੇਗਾ। ਲੰਡਨ ਸੌਥਬੀਜ ਨੇ ਇਸ ਨਿਲਾਮੀ ਦਾ ਐਲਾਨ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਦੋਵੇਂ ਚਸ਼ਮਿਆਂ ਦੀ ਕੀਮਤ ਕਰੀਬ 15 ਲੱਖ ਪਾਊਂਡ ਤੇ 25 ਲੱਖ ਪਾਊਂਡ ਹੋਵੇਗੀ।ਮੁਗਲਕਾਲ ਦੇ ਇਨ੍ਹਾਂ ਦੋਵਾਂ ਚਸ਼ਮਿਆਂ ਦੇ ਨਾਂਅ ਵੀ ਇਨ੍ਹਾਂ ਦੀ ਕੀਮਤ ਜਿਹੇ ਹੀ ਕਾਫੀ ਦਿਲਚਸਪ ਹਨ ਤੇ ਹੀਰੇ ਲੱਗੇ ਚਸ਼ਮੇ ਨੂੰ ਹਲੋ ਆਫ ਲਾਈਟ ਤੇ ਉੱਥੇ ਹੀ ਪੰਨਾ ਵਾਲੇ ਚਸ਼ਮੇ ਨੂੰ ‘ਗੇਰ ਆਫ ਪੈਰਾਡਾਇਜ਼’ ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਦੋਵੇਂ ਕੀਮਤੀ ਚਸ਼ਮਿਆਂ ਨੂੰ 26 ਅਕਤੂਬਰ ਨੂੰ ਲੰਡਨ ਸੋਥਬੀਜ ‘ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦੀ ਨਿਲਾਮੀ 27 ਅਕਤੂਬਰ ਨੂੰ ਹੋਵੇਗੀ।


ਹੀਰੇ ਲੱਗੇ ਚਸ਼ਮੇ ਨੂੰ ਹਲੋ ਆਫ ਲਾਈਟ ਤੇ ਪੰਨਾ ਵਾਲੇ ਚਸ਼ਮੇ ਨੂੰ ਗੇਰ ਆਫ ਪੈਰਾਡਾਇਜ਼ ਮੁਗਲ ਕਾਲ 17ਵੀਂ ਸ਼ਤਾਬਦੀ ਦੇ ਹਨ। ਇਸ ਦਾ ਇਤਿਹਾਸ ਭਾਰਤ ਤੋਂ ਸ਼ੁਰੂ ਹੋਇਆ ਜਦੋਂ ਸ਼ਾਹੀ ਧਨ ਵਿਗਿਆਨਕ ਗਿਆਨ ਤੇ ਕਲਾਤਮਕ ਯਤਨ ਸਾਰੇ ਇਕੱਠੇ ਆਪਣੇ ਸਿਖਰ ‘ਤੇ ਗਏ ਸਨ। ਇਕ ਅਗਿਆਤ ਰਾਜਕੁਮਾਰ ਦੇ ਹੁਕਮਾਂ ਤੇ ਕਲਾਕਾਰ ਨੇ 200 ਕੈਰੇਟ ਵਜ਼ਨ ਵਾਲੇ ਹੀਰੇ ਨੂੰ ਚਸ਼ਮੇ ਦਾ ਆਕਾਰ ਦਿੱਤਾ। ਉਸ ਕਲਾਕਾਰ ਨੇ 300 ਕੈਰੇਟ ਪੰਨੇ ਨੂੰ ਵੀ ਚਸ਼ਮੇ ਦਾ ਆਕਾਰ ਦਿੱਤਾ। ਦੋਵੇਂ ਚਸ਼ਮਿਆਂ ਨੂੰ ਦੇਖ ਕੇ ਕਲਾਕਾਰ ਦੇ ਸਕਿੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

Daily Radio

Daily Radio

Listen Daily Radio
Close