Home » Bigg Boss-15, English ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਵਿਚਕਾਰ ਛਿੜਿਆ ਵਿਵਾਦ
Celebrities Entertainment Entertainment Home Page News India Entertainment

Bigg Boss-15, English ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਵਿਚਕਾਰ ਛਿੜਿਆ ਵਿਵਾਦ

Spread the news

Bigg Boss-15 ਵਿੱਚ ਹਰ ਹਫਤੇ ਪ੍ਰਤੀਭਾਗੀਆਂ ਵਿਚਾਲੇ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਕਈ ਵਾਰ ਸ਼ਮਿਤਾ ਸ਼ੈੱਟੀ ਨਾਲ ਭਿੜਦੀ ਹੋਈ ਨਜ਼ਰ ਆ ਚੁੱਕੀ ਹੈ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ ਤੇ ਸ਼ਮਿਤਾ ਵਿਚਾਲੇ ਇੱਕ ਵਾਰ ਫਿਰ ਜੁਬਾਨੀ ਜੰਗ ਹੁੰਦੇ ਦੇਖੀ ਗਈ ਹੈ ।ਦਰਅਸਲ ਸਲਮਾਨ ਖਾਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਗੇਮ ਨੂੰ ਜਿੱਤਣ ਲਈ ਘਰ ਵਿੱਚ ਕੌਣ ਧੋਖਾ ਦੇ ਸਕਦਾ ਹੈ ਤਾਂ ਸ਼ਮਿਤਾ ਨੇ ਅਫ਼ਸਾਨਾ ਦਾ ਨਾਂਅ ਲਿਆ ਸੀ ।ਸ਼ਮਿਤਾ ਨੇ ਅਫ਼ਸਾਨਾ ਨੂੰ ਕਿਹਾ ਸੀ ਕਿ ਉਹ ਇਸ ਗੱਲ ਨੂੰ ਦਿਲ ਤੇ ਨਾਂ ਲਵੇ ਤੇ ਨਾ ਹੀ ਰੋਏ । ਅਫ਼ਸਨਾ ਨੇ ਇਸ ਸਭ ਨੂੰ ਲੈ ਕੇ ਸ਼ਮਿਤਾ ’ਤੇ ਆਪਣੀ ਭੜਾਸ ਕੱਢ ਦਿੱਤੀ।ਅਫ਼ਸਾਨਾ ਨੇ ਸ਼ਮਿਤਾ ਨੂੰ ਇੰਗਲਿਸ਼ ਬੋਲਣ ਨੂੰ ਲੈ ਕੇ ਵੀ ਖਰੀਆਂ ਖੋਟੀਆਂ ਸੁਣਾਈਆਂ ।

ਅਫਸਾਨਾ ਨੇ ਸ਼ਮਿਤਾ ਨੂੰ ਕਿਹਾ ਕਿ ਵੱਡੀ ਹੋਵੇਗੀ ਆਪਣੇ ਘਰ ਵਿੱਚ …ਮੈਨੂੰ ਰੋਟੀ ਨਹੀਂ ਦਿੰਦੀ ..ਇਥੇ ਕੋਈ ਵੀ ਕਿਸੇ ਦਾ ਨਹੀਂ’ । ਅਫ਼ਸਾਨਾ ਦੀ ਇਸ ਗੱਲ ਨੂੰ ਲੈ ਕੇ ਸ਼ਮਿਤਾ ਨੇ ਵੀ ਅਫ਼ਸਾਨਾ ਨੂੰ ਬਹੁਤ ਕੁਝ ਸੁਣਾਇਆ ਤੇ ਉਸ ਨੇ ਕਿਹਾ ਕਿ ਉਹ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ ।