Home » ਬੰਬੇ ਹਿੱਲ ਦੇ ਨਜ਼ਦੀਕ ਵਾਪਰੇ ਦਰਦਨਾਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ
Home Page News New Zealand Local News NewZealand

ਬੰਬੇ ਹਿੱਲ ਦੇ ਨਜ਼ਦੀਕ ਵਾਪਰੇ ਦਰਦਨਾਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਆਕਲੈਂਡ ਦੇ ਰਾਜ ਮਾਰਗ 1 ਤੇ ਬੰਬੇ ਹਿੱਲ ‘ਦੇ ਨਜ਼ਦੀਕ ਵਾਪਰੇ ਭਿਆਨਕ ਟਰੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇਹ ਦਰਦਨਾਕ ਘਟਨਾਂ 12 ਵਜੇ ਦੇ ਕਰੀਬ ਵਾਪਰੀ ਦੱਸੀ ਗਈ ਹੈ ਇਸ ਸਬੰਧੀ ਪੁਲਿਸ ਵੱਲੋਂ ਜਾਰੀ ਜਾਣਕਾਰੀ ‘ਚ ਦੱਸਿਆ ਕਿ ਇੱਕ ਟਰੱਕ ਦੇ ਕਥਿਤ ਤੌਰ ‘ਤੇ ਪਲਟਨ ਤੋ ਬਾਅਦ ਉਸ ਨੂੰ ਅੱਗ ਲੱਗ ਗਈ ਸੀ ਟਰੱਕ ਉਸ ਸਮੇਂ ਦੱਖਣ ਵੱਲ ਜਾ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਹਾਦਸੇ ਸਬੰਧੀ ਇੱਕ ਨੇੜਲੇ ਵਸਨੀਕ ਨੇ ਕਿਹਾ ਇੱਥੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਅਤੇ ਫਿਰ ਧੂੰਏਂ ਅਤੇ ਅੱਗ ਦਾ ਇੱਕ ਹੜ੍ਹ ਆ ਗਿਆ ਅਤੇ ਫਿਰ ਦੋ ਵਾਰ ਹੋਰ ਧਮਾਕੇ ਦੀ ਆਵਾਜ਼ ਆਈ।

ਪੁਲਿਸ ਨੇ ਦੁਪਹਿਰ 2 ਵਜੇ ਇੱਕ ਬਿਆਨ ਵਿੱਚ ਕਿਹਾ ਕੇ ਗੰਭੀਰ ਕ੍ਰੈਸ਼ ਯੂਨਿਟ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ ਅਤੇ ਐਮਰਜੈਂਸੀ ਸੇਵਾਵਾਂ ਅਤੇ ਹੋਰ ਠੇਕੇਦਾਰਾਂ ਦੁਆਰਾ ਘਟਨਾਂ ਸਥਾਨ ਨੂੰ ਸਾਫ ਕਰਨ ਲਈ ਕਾਫ਼ੀ ਕੰਮ ਦੀ ਲੋੜ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਿਲ ਰੋਡ ਅਤੇ ਨਿਕਾਊ ਰੋਡ ਦੇ ਵਿਚਕਾਰ ਰਾਜ ਮਾਰਗ 1 ਦਾ ਸੈਕਸ਼ਨ ਅੱਜ ਸ਼ਾਮ ਤੱਕ ਬੰਦ ਰਹੇਗਾ।