Home » ਵਿਸ਼ਵ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ ਅੰਸ਼ੂ ਮਲਿਕ
India India News India Sports

ਵਿਸ਼ਵ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ ਅੰਸ਼ੂ ਮਲਿਕ

Spread the news

ਅੰਸ਼ੂ ਮਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਨਾਂ ਨੇ ਜੂਨੀਅਰ ਯੂਰਪੀ ਚੈਂਪੀਅਨ ਸੋਲੋਮੀਆ ਵਿੰਕ ਨੂੰ ਹਰਾਇਆ, ਉੱਥੇ ਹੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਸਰਿਤਾ ਮੋਰ ਸੈਮੀ ਫਾਈਨਲ ‘ਚ ਹਾਰ ਗਈ ਅਤੇ ਹੁਣ ਕਾਂਸੀ ਲਈ ਖੇਡੇਗੀ।19 ਸਾਲਾ ਅੰਸ਼ੂ ਨੇ ਸ਼ੁਰੂ ਤੋਂ ਹੀ ਸੈਮੀ ਫਾਈਨਲ ‘ਚ ਦਬਦਬਾ ਬਣਾ ਕੇ ਰੱਖਿਆ ਅਤੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਜਿੱਤ ਦਰਜ ਕਰ ਕੇ 57 ਕਿੱਲੋ ਵਰਗ ਦੇ ਫਾਈਨਲ ਵਿਚ ਪਹੁੰਚ ਗਈ। ਇਸ ਤੋਂ ਪਹਿਲਾਂ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਗ਼ਮਾ ਜਿੱਤਿਆ ਹੈ ਪਰ ਸਭ ਨੂੰ ਕਾਂਸੀ ਤਗ਼ਮਾ ਮਿਲਿਆ ਹੈ।

ਗੀਤਾ ਫੋਗਾਟ ਨੇ 2012 ਵਿਚ, ਬਬੀਤਾ ਫੋਗਾਟ ਨੇ 2012 ’ਚ, ਪੂਜਾ ਢਾਂਡਾ ਨੇ 2018 ਅਤੇ ਵਿਨੇਸ਼ ਫੋਗਾਟ ਨੇ 2019 ਵਿਚ ਕਾਂਸੀ ਤਗ਼ਮਾ ਜਿੱਤਿਆ ਸੀ। ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿਚ ਪਹੁੰਚਣ ਵਾਲੀ ਤੀਜੀ ਭਾਰਤੀ ਹੈ। ਉਸ ਤੋਂ ਪਹਿਲਾਂ ਸੁਸ਼ੀਲ ਕੁਮਾਰ (2010) ਅਤੇ ਬਜਰੰਗ ਪੂਨੀਆ (2018) ਇਹ ਕਮਾਲ ਕਰ ਚੁੱਕੇ ਹਨ। ਇਨ੍ਹਾਂ ’ਚੋਂ ਸੁਸ਼ੀਲ ਵੀ ਸੋਨ ਤਗ਼ਮਾ ਜਿੱਤ ਚੁੱਕੇ ਹਨ।