Home » ਰੇਡੀਓ ਪੇਸ਼ਕਾਰ ਹਰਨੇਕ ਨੇਕੀ ਨੂੰ ਕੋਰਟ ਵੱਲੋਂ ਨਿਰਦੇਸ਼ ਜਾਰੀ..ਹੋਵੇਗਾ ਮਾਣਹਾਨੀ ਦਾ ਕੇਸ ਦਰਜ…
Home Page News New Zealand Local News NewZealand

ਰੇਡੀਓ ਪੇਸ਼ਕਾਰ ਹਰਨੇਕ ਨੇਕੀ ਨੂੰ ਕੋਰਟ ਵੱਲੋਂ ਨਿਰਦੇਸ਼ ਜਾਰੀ..ਹੋਵੇਗਾ ਮਾਣਹਾਨੀ ਦਾ ਕੇਸ ਦਰਜ…

Spread the news


ਟੀ-ਪੁਕੀ ਅਧਾਰਿਤ ਇੱਕ ਕੀਵੀ ਫਾਰਮਰ ਅਤੇ ਉੱਘੇ ਕਬੱਡੀ ਪ੍ਰਮੋਟਰ ਦੁਬਾਰਾ ਪ੍ਰਾਪਤ ਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਦੇ ਅਧਾਰ ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਦੇ ਵਿਵਾਦਤ ਰੇਡੀਓ ਪੇਸ਼ਕਾਰ ਹਰਨੇਕ ਨੇਕੀ ਵਲੋਂ ਉਕਤ ਖੇਡ ਪ੍ਰਮੋਟਰ ਅਤੇ ਫਾਰਮਰ ਨੂੰ ਨਿਸ਼ਾਨਾਂ ਬਣਾਕੇ 7 ਅਤੇ 8 ਅਗਸਤ ਨੂੰ ਕੁਝ ਪੋਸਟਾਂ ਆਪਣੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਹੈਂਡਲਜ਼ ਉੱਪਰ ਪਾਈਆਂ ਗਈਆਂ ਸਨ |

ਜਿਹਨਾਂ ਵਿਚ ਉਕਤ ਫਾਰਮਰ ਦੀ ਹੈਮਿਲਟਨ ਵਿਚ ਕਿਸੇ ਨਾਲ ਹੋਈ ਬਹਿਸਬਾਜੀ ਨੂੰ ਅਧਾਰ ਬਣਾਕੇ ਬਲਾਤਕਾਰੀ ਤੱਕ ਹੋਣ ਦੇ ਵਿਸ਼ੇਸ਼ਣ ਦਿੱਤੇ ਗਏ ਸਨ | ਜਿਸ ਦੇ ਅਧਾਰ ਤੇ ਇਸ ਫਾਰਮਰ ਵੱਲੋਂ ਆਪਣੇ ਵਕੀਲ ਦੇ ਰਾਹੀਂ ਹਾਰਮਫੁਲ ਡਿਜੀਟਲ ਕਮਨੀਕੇਸ਼ਨ ਐਕਟ 2015 , ਸੋਸ਼ਲ ਮੀਡੀਆ ਉੱਪਰ ਬਿਨਾ ਕਿਸੇ ਅਧਾਰ ਤੇ ਤਸਵੀਰਾਂ ਪੋਸਟ ਕਰਨ ,ਨਾਮ ਵਰਤਣ ਅਤੇ ਬਲਾਤਕਾਰੀ ਵਰਗੇ ਝੂਠੇ ਆਰੋਪ ਲਾਉਣ ਦੇ ਤਹਿਤ ਕੋਰਟ ਵੱਲੋਂ ਹਰਨੇਕ ਨੇਕੀ ਨੂੰ 25 ਦਿਨਾਂ ਵਿਚ ਆਪਣਾ ਪੱਖ ਪੇਸ਼ ਕਰਨ ਜਾਂ ਪੋਸਟਾਂ ਡਲੀਟ ਕਰਨ ਦੇ ਨਿਰਦੇਸ਼ ਜਾਰੀ ਹੋਏ ਸਨ | ਜਿਸਤੇ ਅਮਲ ਕਰਦਿਆਂ ਹਰਨੇਕ ਨੇਕੀ ਨੇ ਉਕਤ ਪੋਸਟਾਂ ਡਲੀਟ ਕਰ ਦਿੱਤੀਆਂ ਅਤੇ ਹੁਣ ਕੋਰਟ ਵੱਲੋਂ ਉਕਤ ਫਾਰਮਰ ਨੂੰ ਜੇਕਰ ਉਹ ਚਾਹੁੰਦੇ ਹਨ ਤਾਂ ਮਾਨਹਾਨੀ ਦਾ ਕੇਸ ਕਰਨ ਲਈ ਇੱਕ ਸਮਾਂ ਸੀਮਾ ਵੀ ਦਿੱਤੀ ਗਈ ਹੈ | ਜਿਸਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਉਹ ਸਿਰਫ ਆਪਣੇ ਹੀ ਨਹੀਂ ਸਿੱਖਾਂ ਦੀ ਸਥਾਨਿਕ ਅਹਿਮ ਸੰਸਥਾ ਨੂੰ ਵੀ ਢਾਹ ਲਾਉਣ ਦਾ ਆਪਣੀ ਪੋਸਟ ਰਾਹੀਂ ਯਤਨ ਕਰਨ ਵਾਲੇ ਹਰਨੇਕ ਨੇਕੀ ਨੂੰ ਮਾਨਹਾਨੀ ਲਈ ਵੀ ਕੋਰਟ ਲੈਕੇ ਜਾਣਗੇ |


ਕਿਓਂਕਿ ਜਿੰਨੇ ਵੀ ਆਰੋਪ ਉਸ ਵੱਲੋਂ ਲਗਾਏ ਗਏ ਸਨ ,ਉਹ ਤੱਥਹੀਣ ਸਨ | ਐਨਾ ਹੀ ਨਹੀਂ ਉਹ ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿਚ ਕੰਮ ਕਰਦਾ ਹੈ | ਉਸਦੇ ਨਿੱਜੀ ਚਰਿੱਤਰ ਉੱਪਰ ਵੀ ਸਵਾਲੀਆ ਨਿਸ਼ਾਨ ਸਨ , ਜਿਸ ਕਰਕੇ ਉਹ ਹਰ ਪੱਧਰ ਤੱਕ ਕਾਨੂੰਨੀ ਲੜਾਈ ਲੜੇਗਾ | ਐਨਾ ਹੀ ਨਹੀਂ ਜੋ ਇੱਕ ਉਹਨਾਂ ਦਾ ਮਾਮਲਾ ਹੈਮਿਲਟਨ ਵਿਚ ਹੋਇਆ ਸੀ , ਉਸ ਵਿਚ ਉਹਨਾਂ ਦੀ ਬਹਿਸ ਬਾਜੀ ਦੌਰਾਨ ਜੋ ਮਾਮਲਾ ਵਾਪਰਿਆ ਸੀ , ਉਸਦੇ ਪ੍ਰਤੱਖ ਦਰਸੀਆਂ ਦੇ ਬਿਆਨ ਪੁਲਿਸ ਕੋਲ ਦਰਜ ਹਨ |


ਇਸਤੇ ਪ੍ਰਤੀਕਰਮ ਦਿੰਦਿਆਂ ਸਿੱਖ ਭਾਈਚਾਰੇ ਦੀ ਸੰਸਥਾ ਵੱਲੋਂ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਵਲੰਟੀਅਰਾਂ ਉੱਪਰ ਵੀ ਜੋ ਕੁਝ ਪੰਥ ਤੇ ਸਮਾਜ ਦੋਖੀ ਅਖੌਤੀ ਰੇਡੀਓ ਪੇਸ਼ਕਾਰਾਂ ਅਤੇ ਸੋਸਲ ਮੀਡੀਆ ਰਾਹੀਂ ਪ੍ਰਚਾਰ ਕਰਨ ਵਾਲੇ ਲੋਕਾਂ ਉੱਪਰ ਵੀ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ , ਜਿਸ ਬਾਬਤ ਵਕੀਲਾਂ ਦੇ ਪੈਨਲ ਨਾਲ ਗੱਲਬਾਤ ਚੱਲ ਰਹੀ ਹੈ , ਤਾਂ ਕਿ ਲੋਕ ਸੋਸ਼ਲ ਮੀਡੀਆ ਨੂੰ ਵਰਤਦੇ ਸਮੇਂ ਮਿਆਰਾਂ ਅਤੇ ਮਾਪਦੰਡਾਂ ਦਾ ਧਿਆਨ ਰੱਖਣ |