Home » Health Benefits of Brinjal: ਬਹੁਤੇ ਨਹੀਂ ਜਾਣਦੇ ਬੈਂਗਣ ਦੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
Food & Drinks Health India India News

Health Benefits of Brinjal: ਬਹੁਤੇ ਨਹੀਂ ਜਾਣਦੇ ਬੈਂਗਣ ਦੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

Spread the news

ਇਸ ‘ਚ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਮੈਗਨੀਜ਼, ਫੋਲੇਟ, ਪੋਟਾਸ਼ੀਅਮ ਆਦਿ ਹੁੰਦੇ ਹਨ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਇਸ ‘ਚ ਮੈਗਨੀਸ਼ੀਅਮ ਤੇ ਤਾਂਬਾ ਵੀ ਪਾਇਆ ਜਾਂਦਾ ਹੈ। ਬੈਂਗਣ ‘ਚ ਐਂਥੋਸਿਆਨਿਨਸ (anthocyanins) ਪਾਇਆ ਜਾਂਦਾ ਹੈ, ਜਿਸ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਇਸ ਦੇ ਗੁਣਾਂ ਬਾਰੇ ਦੱਸਦੇ ਹਾਂ -ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ: ਬੈਂਗਣ ਦਾ ਨਿਯਮਿਤ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਪਾਚਨ ‘ਚ ਮਦਦ ਕਰਦਾ ਹੈ। ਇਹ ਪਾਚਨ ‘ਚ ਮਦਦ ਕਰਦਾ ਹੈ ਅਤੇ ਸਰੀਰ ‘ਚ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ।ਦਿਲ ਨੂੰ ਸਿਹਤਮੰਦ ਰੱਖਦਾ ਹੈ: ਬੈਂਗਣ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਸਬੰਧੀ ਬਿਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਬਹੁਤ ਸਾਰੀਆਂ ਖੋਜਾਂ ਨੇ ਵਿਖਾਇਆ ਹੈ ਕਿ ਬੈਂਗਣ ਦੀ ਨਿਯਮਿਤ ਵਰਤੋਂ ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ।

ਮੋਟਾਪਾ ਘਟਾਉਂਦਾ ਹੈ: ਦੱਸ ਦੇਈਏ ਕਿ ਬੈਂਗਣ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਮੋਟਾਪਾ ਘਟਾਉਣ ‘ਚ ਮਦਦ ਕਰਦਾ ਹੈ। ਇਹ ਲੰਮੇ ਸਮੇਂ ਤਕ ਢਿੱਡ ਭਰਿਆ ਰੱਖਦਾ ਹੈ ਅਤੇ ਤੇਜ਼ ਭੁੱਖ ਨਹੀਂ ਲੱਗਣ ਦਿੰਦਾ। ਇਹ ਭਾਰ ਘਟਾਉਣ ‘ਚ ਬਹੁਤ ਪ੍ਰਭਾਵਸ਼ਾਲੀ ਹੈ।