Home » ਫਿਲਮ ‘ਸਰਦਾਰ ਊਧਮ’ ਦਾ ਟ੍ਰੇਲਰ ਰਿਲੀਜ਼, ਖ਼ਤਮ ਹੋਈਆਂ ਫੈਨਸ ਦੀਆਂ ਉੜੀਕਾਂ
Entertainment Entertainment Home Page News India Entertainment India News Movies

ਫਿਲਮ ‘ਸਰਦਾਰ ਊਧਮ’ ਦਾ ਟ੍ਰੇਲਰ ਰਿਲੀਜ਼, ਖ਼ਤਮ ਹੋਈਆਂ ਫੈਨਸ ਦੀਆਂ ਉੜੀਕਾਂ

Spread the news

ਬੇਸਬਰੀ ਨਾਲ ਉਡੀਕੀ ਜਾ ਰਹੀ ਇਹ ਫਿਲਮ ਸ਼ਹੀਦ ਊਧਮ ਸਿੰਘ ਦੀ ਕਹਾਣੀ ਹੈ, ਜਿਨ੍ਹਾਂ ਦੀ ਭੂਮਿਕਾ ਵਿੱਕੀ ਕੌਸ਼ਲ ਨੇ ਨਿਭਾਈ ਹੈ। ਇਸ ਫਿਲਮ ਵਿੱਚ ਸ਼ਾਨ ਸਕੌਟ, ਸਟੀਫਨ ਹੋਗਨ, ਬਨੀਤਾ ਸੰਧੂ ਤੇ ਕ੍ਰਿਸਟੀ ਐਵਰਟਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ ਤੇ ਅਮੋਲ ਪਰਾਸ਼ਰ ਇੱਕ ਖ਼ਾਸ ਭੂਮਿਕਾ ਵਿੱਚ ਹਨ। ਭਾਰਤ ਤੇ ਦੁਨੀਆ ਭਰ ਦੇ 240 ਦੇਸ਼ਾਂ ਤੇ ਪ੍ਰਦੇਸ਼ਾਂ ਦੇ ਪ੍ਰਾਈਮ ਮੈਂਬਰ ਇਸ ਦੁਸਹਿਰੇ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਫਿਲਮ ਸਰਦਾਰ ਊਧਮ ਨੂੰ ਵੇਖ ਸਕਦੇ ਹਨ।ਇਹ ਟ੍ਰੇਲਰ ਸਰਦਾਰ ਊਧਮ ਸਿੰਘ ਦੇ ਜੀਵਨ ਦੀ ਇੱਕ ਝਲਕ ਦਿਖਾਉਂਦਾ ਹੈ, ਜਿਸ ਨੂੰ ਵਿੱਕੀ ਕੌਸ਼ਲ ਨੇ ਪਹਿਲਾਂ ਕਦੇ ਵੀ ਨਾ ਦੇਖੇ ਗਏ ਰੂਪ ਵਿੱਚ ਨਿਭਾਇਆ ਹੈ। ਇਹ ਕਹਾਣੀ ਸਾਡੇ ਇਤਿਹਾਸ ਦੀਆਂ ਡੂੰਘੀ ਦਫਨ ਹੋਈਆਂ ਪਰਤਾਂ ਤੋਂ ਇੱਕ ਅਣਜਾਣ ਨਾਇਕ ਦੀ ਬਹਾਦਰੀ, ਦ੍ਰਿੜਤਾ ਤੇ ਨਿਡਰਤਾ ਨੂੰ ਦਰਸਾਉਂਦੀ ਹੈ। ਇਹ ਫਿਲਮ ਸਰਦਾਰ ਊਧਮ ਸਿੰਘ ਦੇ ਆਪਣੇ ਪਿਆਰੇ ਭਰਾਵਾਂ ਦੀ ਜ਼ਿੰਦਗੀ ਦਾ ਬਦਲਾ ਲੈਣ ਦੇ ਅਣਚਾਹੇ ਮਿਸ਼ਨ ‘ਤੇ ਅਧਾਰਤ ਹੈ, ਜਿਨ੍ਹਾਂ ਦਾ 1919 ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਸਰਦਾਰ ਊਧਮ ਦੀ ਭੂਮਿਕਾ ਨਿਭਾਉਣ ਵਾਲੇ ਮੁੱਖ ਅਭਿਨੇਤਾ ਵਿੱਕੀ ਕੌਸ਼ਲ ਨੇ ਕਿਹਾ, “ਸਰਦਾਰ ਊਧਮ ਸਿੰਘ ਦੀ ਕਹਾਣੀ ਅਜਿਹੀ ਹੈ ਜਿਸ ਨੇ ਮੈਨੂੰ ਮੋਹਿਤ ਤੇ ਪ੍ਰੇਰਿਤ ਕੀਤਾ ਹੈ। ਇਹ ਸ਼ਕਤੀ, ਦਰਦ, ਜਨੂੰਨ, ਅਸਾਧਾਰਣ ਹਿੰਮਤ ਤੇ ਕੁਰਬਾਨੀ ਤੇ ਬਹੁਤ ਸਾਰੇ ਅਜਿਹੇ ਸੰਸਕਾਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਨਾਲ ਮੈਂ ਇਸ ਫਿਲਮ ਵਿੱਚ ਆਪਣੇ ਕਿਰਦਾਰ ਦੇ ਰਾਹੀਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਊਧਮ ਸਿੰਘ ਦੇ ਕਿਰਦਾਰ ਵਿੱਚ ਉਤਰਨ ਤੇ ਬੇਜੋੜ ਬਹਾਦਰੀ ਤੇ ਦਲੇਰੀ ਵਾਲੇ ਅਜਿਹੇ ਇਨਸਾਨ ਦੀ ਕਹਾਣੀ ਵਿੱਚ ਜਾਨ ਪਾਉਣ ਦੇ ਇਰਾਦੇ ਨਾਲ ਇਸ ਭੂਮਿਕਾ ਨੂੰ ਨਿਭਾਉਣ ਲਈ ਬਹੁਤ ਸਾਰੀ ਸਰੀਰਕ ਤੇ ਹੋਰ ਵੀ ਮਾਨਸਿਕ ਤਿਆਰੀ ਦੀ ਜ਼ਰੂਰਤ ਸੀ।”