Home » ਮਾਸਕ ਕਾਰਨ ਲਿਪਸਟਿਕ ਦੀ ਵਿੱਕਰੀ ‘ਤੇ ਪਿਆ ਵੱਡਾ ਅਸਰ, ਕੱਜਲ ਤੇ ਆਈਸ਼ੈਡੋ ਦੀ ਖਰੀਦਾਰੀ ਹੋਈ ਦੁੱਗਣੀ
Fashion Home Page News India News Uncategorized

ਮਾਸਕ ਕਾਰਨ ਲਿਪਸਟਿਕ ਦੀ ਵਿੱਕਰੀ ‘ਤੇ ਪਿਆ ਵੱਡਾ ਅਸਰ, ਕੱਜਲ ਤੇ ਆਈਸ਼ੈਡੋ ਦੀ ਖਰੀਦਾਰੀ ਹੋਈ ਦੁੱਗਣੀ

Spread the news

ਸੁਰਖੀ ਬਿੰਦੀ ਨਾਲ ਸ਼ਿੰਗਾਰ ਕਰਨਾ ਹਰ ਕੁੜੀ ਨੂੰ ਪਸੰਦ ਹੁੰਦਾ ਹੈ ਅਤੇ ਅਜਿਹੇ ‘ਚ ਲਿਪਸਟਿਕ ਤੋਂ ਬਿਨ੍ਹਾਂ ਸ਼ਿੰਗਾਰ ਅਧੂਰਾ ਹੁੰਦਾ ਹੈ ਪਰ COVID 19 ਦਾ ਅਸਰ ਇਸ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਹ ਹੀ ਨਹੀਂ ਇਸ ਮਹਾਂਮਾਰੀ ਨੇ ਮੇਕਅਪ ਦਾ ਟਰੈਂਡ ਵੀ ਬਦਲ ਦਿੱਤਾ ਹੈ। ਸਰਕਾਰਾਂ ਨੇ ਵੀ ਕੋਰੋਨਾ ਤੋਂ ਬਚਾਅ ਲਈ ਫੇਸ ਮਾਸਕ ਲਾਜ਼ਮੀ ਕਰ ਦਿੱਤਾ ਹੈ। ਬਿਊਟੀ ਐਕਸਪਰਟ ਦੀ ਮੰਨੀਏ ਤਾਂ ਇਸਦਾ ਸਿੱਧਾ ਅਸਰ ਔਰਤਾਂ ਵੱਲੋਂ ਖਰੀਦੇ ਜਾਣ ਵਾਲੇ ਮੇਕਅਪ ‘ਤੇ ਹੋਇਆ ਹੈ ਅਤੇ ਅੱਗੇ ਵੀ ਖਰੀਦਦਾਰੀ ਵਧਣ ਦੀ ਕੋਈ ਉਮੀਦ ਨਹੀਂ ਹੈ। ਜ਼ਿਕਰਯੋਗ ਹੈ ਕਿ ਬਿਊਟੀ ਬਿਜ਼ਨੈੱਸ ‘ਚ ਲਿਪਸਟਿਕ ਦਾ ਮਾਰਕੀਟ ਸ਼ੇਅਰ 32 ਫੀਸਦੀ ਹੈ।

ਆਮ ਤੌਰ ਮੇਕਅਪ ‘ਚ ਲਿਪਸਟਿਕ ਸਭ ਤੋਂ ਵੱਧ ਵਿਕਦੀ ਸੀ ਪਰ ਇਸ ਵਾਰ ਕੱਜਲ ਦਾ ਇੰਡੈਕਸ ਵੱਧ ਗਿਆ ਹੈ। ਮਾਸਕ ਕਾਰਨ ਕੱਜਲ, ਆਈਸ਼ੈਡੋ, ਆਈਲੈਸ਼ੇਜ ਦੀ ਡਿਮਾਂਡ ‘ਚ ਵਾਧਾ ਹੋਇਆ ਹੈ। ਇਸਨੂੰ ਦੇਖਦਿਆਂ ਕਾਸਮੈਟਿਕ ਪ੍ਰੋਡਕਟ ਕੰਪਨੀਆਂ ਨੇ ਵੀ ਫਿਲਹਾਲ ਕੱਜਲ, ਆਈਸ਼ੈਡੋ, ਮਸਕਾਰਾ, ਆਈਲਾਈਨਰ ਵਰਗੇ ਪ੍ਰੋਡਕਡਸ ਦੀ ਮੈਨੂਫੈਕਚਰਿੰਗ ਵਧਾਉਣ ਦਾ ਫੈਸਲਾ ਲਿਆ ਹੈ।