Home » NBA ਲੀਗ ਜਿੱਤ ਕੇ ਗੁਰਦਾਸਪੁਰੀਏ ਮੁੰਡੇ ਨੇ ਗੱਡੇ ਝੰਡੇ
Entertainment India India News India Sports Sports Sports World Sports

NBA ਲੀਗ ਜਿੱਤ ਕੇ ਗੁਰਦਾਸਪੁਰੀਏ ਮੁੰਡੇ ਨੇ ਗੱਡੇ ਝੰਡੇ

Spread the news

ਪ੍ਰਿੰਸਪਾਲ ਸਿੰਘ ਨੇ 14 ਸਾਲ ਦੀ ਉਮਰ ਵਿੱਚ ਬਸਕੇਟਬਾਲ ਖੇਡਣੀ ਸ਼ੁਰੂ ਕੀਤੀ ਸੀ। ਸਾਲ 2020 ਵਿੱਚ ਉਹ ਐਨਬੀਏ-ਜੀ ਲਈ ਚੁਣਿਆ ਗਿਆ ਸੀ ਅਤੇ ਕੋਰੋਨਾ ਮਹਾਮਾਰੀ ਕਾਰਨ ਉਹ ਅਨੇਕਾਂ ਮੁਸ਼ਕਿਲਾਂ ਨਾਲ ਲੜ ਇਸ ਮੁਕਾਮ ‘ਤੇ ਪਹੁੰਚਿਆ ਹੈ। ਐਨਬੀਏ ਸਮਰ ਲੀਗ ਵਿੱਚ ਹਿੱਸਾ ਲੈਣ ਵਾਲੀਆਂ 29 ਟੀਮਾਂ ਸਨ, ਜਿਨ੍ਹਾਂ ‘ਚੋਂ ਪ੍ਰਿੰਸਪਾਲ ਦੀ ਟੀਮ ਨੇ 5 ਮੈਚ ਖੇਡੇ। ਉਨ੍ਹਾਂ ਇਹ ਸਾਰੇ ਮੈਚ ਆਪਣੇ ਨਾਂਅ ਕਰ ਕੇ ਪੂਰਨ ਜਿੱਤ ਹਾਸਿਲ ਕੀਤੀ ਹੈ।

ਪ੍ਰਿੰਸਪਾਲ ਦਾ ਕਹਿਣਾ ਸੀ ਕਿ ਹੁਣ ਤਕ ਐਨਬੀਏ ਵਿੱਚ ਭਾਰਤ ਦੇ ਚਾਰ ਖਿਡਾਰੀ ਹੀ ਪਹੁੰਚ ਸਕੇ ਹਨ ਅਤੇ ਸਾਰੇ ਹੀ ਪੰਜਾਬ ਤੋਂ ਹਨ। ਪਰ ਉਹ ਇਸ ਮੁਕਾਮ ‘ਤੇ ਇਕੱਲਾ ਹੀ ਪਹੁੰਚ ਸਕਿਆ ਹੈ। ਪ੍ਰਿੰਸਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੇਮ ਲਈ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪਿੰਡ ਪੱਧਰ ‘ਤੇ ਮੁਹੱਈਆ ਕਰਵਾਉਣ ਤਾਂ ਜੋ ਇਹ ਖੇਡ ਵੀ ਪੰਜਾਬ ਦਾ ਅਤੇ ਭਾਰਤ ਦਾ ਨਾਂਅ ਰੌਸ਼ਨ ਕਰ ਸਕੇ।

ਇਸ ਦੇ ਨਾਲ ਹੀ ਪ੍ਰਿੰਸਪਾਲ ਦੀ ਭੈਣ ਜਸਪਿੰਦਰ ਕੌਰ ਅਤੇ ਪਰਿਵਾਰ ਨੇ ਸਰਕਾਰਾਂ ਨਾਲ ਗਿਲਾ ਕਰਦਿਆਂ ਕਿਹਾ ਕਿ ਪ੍ਰਿੰਸ ਨੇ ਮੁਕਾਮ ਹਾਸਿਲ ਕੀਤਾ ਹੈ ਉਸ ‘ਤੇ ਸਭ ਨੂੰ ਬਹੁਤ ਮਾਣ ਹੈ ਲੇਕਿਨ ਇਸ ਗੱਲ ਦਾ ਮਲਾਲ ਵੀ ਹੈ ਕਿ ਅੱਜ ਪ੍ਰਿੰਸ ਜੋ ਵੀ ਹੈ ਉਸ ਪਿੱਛੇ ਉਹਨਾਂ ਦੇ ਸੂਬੇ ਦੀ ਸਰਕਾਰ ਅਤੇ ਦੇਸ਼ ਦੀ ਸਰਕਾਰ ਨੇ ਕਦੇ ਵੱਖ ਮਾਣ ਨਹੀਂ ਦਿਤਾ। ਜਦਕਿ ਪ੍ਰਿੰਸ ਪਹਿਲਾਂ ਪੰਜਾਬ ਅਤੇ ਭਾਰਤ ਵੱਲੋਂ ਵੀ ਵੱਖ-ਵੱਖ ਚੈਂਪੀਅਨਸ਼ਿਪ ਖੇਡ ਜਿੱਤ ਹਾਸਿਲ ਕਰ ਚੁੱਕਾ ਹੈ, ਜੋ ਉਸ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਦਮ ‘ਤੇ ਹੀ ਹਾਸਲ ਕੀਤੀਆਂ।