Home » ਹਰਿਆਣਾ ਫੈਡਰੇਸ਼ਨ ਐਨ ਜ਼ੈਡ, ਟੌਰੰਗਾ ਵੱਲੋਂ ਪਰਵਾਸੀਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’
Uncategorized

ਹਰਿਆਣਾ ਫੈਡਰੇਸ਼ਨ ਐਨ ਜ਼ੈਡ, ਟੌਰੰਗਾ ਵੱਲੋਂ ਪਰਵਾਸੀਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’

Spread the news

ਅੱਜ ਦੁਪਹਿਰ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਤੋਂ ਟੌਰੰਗਾ ਦੀ ਪੰਜ ਮੈਂਬਰੀ ਕਮੇਟੀ ਨੇ ਰਮਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਸਥਾਨਕ ਸਾਂਸਦ ਅਤੇ ਨੈਸ਼ਨਲ ਪਾਰਟੀ ਦੇ ਧੜੱਲੇਦਾਰ ਲੀਡਰ ਸਾਈਮਨ ਬ੍ਰੀਜਸ ਨਾਲ ਪਰਵਾਸੀਆਂ ਦੇ ਮਸਲਿਆਂ ਬਾਬਤ ਵਿਸ਼ੇਸ਼ ਮੀਟਿੰਗ ਕੀਤੀ ਅਤੇ ਪਰਵਾਸੀਆਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ। ਮੰਗ ਪੱਤਰ ਲੈਣ ਮੌਕੇ ਸਾਂਸਦ ਸਾਈਮਨ ਬ੍ਰੀਜਸ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਹਮਦਰਦੀ ਜ਼ਾਹਰ ਕਰਦਿਆਂ ਅਗਲੇ ਪਾਰਲੀਮੈਂਟ ਸੈਸ਼ਨ ਵਿੱਚ ਇਹਨਾਂ ਮੁੱਦਿਆਂ ਨੂੰ ਚੁੱਕਣ ਦਾ ਭਰੋਸਾ ਦਿੱਤਾ।
ਇਸ ਮੌਕੇ ਮਨਦੀਪ ਸਿੰਘ ਸੱਗੂ, ਦਿਲਪ੍ਰੀਤ ਸਿੰਘ ਪਾਪਾਮੋਆ, ਗੁਰਵੰਤ ਸਿੰਘ ਢੌਟ ਅਤੇ ਸੰਗੀਤਾਂ ਢੌਟ ਵੀ ਮੌਜੂਦ ਸਨ।

ਮੰਗ ਪੱਤਰ ਦਾ ਵੇਰਵਾ :
1.ਇਮੀਜਿਏਟ ਪਰਿਵਾਰਕ ਮੈਂਬਰਾਂ ਦੀ ਵੀਜ਼ਾ ਪ੍ਰਣਾਲ਼ੀ ਨੂੰ ਤੇਜ ਕੀਤਾ ਜਾਵੇ

  1. ਕਰੋਨਾ ਕਾਲ ਵਿੱਚ ਮੁਲਖ ਤੋਂ ਬਾਹਰ ਫਸੇ ਵਰਕ ਵੀਜ਼ਾ ਧਾਰਕਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ
  2. ਕਰੋਨਾ ਕਾਲ ਦੌਰਾਨ ਮੁਲਖ ਤੋਂ ਬਾਹਰ ਫਸੇ ਹੋਣ ਕਾਰਨ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਚੁੱਕੀ ਹੈ, ਉਹਨਾਂ ਦੇ ਵੀਜ਼ੇ ਵਧਾਏ ਜਾਣ।
  3. ਨਿਊਜੀਲੈਂਡ ਦੇ ਪੱਕੇ ਵਸਨੀਕਾਂ ਦੇ ਮਾਤਾ-ਪਿਤਾ ਨੂੰ ਦੱਸ ਸਾਲ ਦਾ ਵੀਜ਼ਾ ਅਤੇ ਇੱਕ ਸਾਲ ਦੀ ਐਂਟਰੀ ਦਿੱਤੀ ਜਾਵੇ
  4. ਕਿਸੇ ਵੀ ਕਾਰਨ ਓਵਰਸਟੇਅ ਹੋ ਚੁੱਕੇ ਪਰਵਾਸੀਆਂ ਅਤੇ ਆਰਜ਼ੀ ਵੀਜ਼ਾ ਧਾਰਕਾ ਲਈ ਪੀ.ਆਰ ਪ੍ਰਣਾਲੀ ਸਰਲ ਕੀਤੀ ਜਾਵੇ।
    6.ਇਕਾਂਤਵਾਸ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਪਰਿਵਾਰਕ ਔਕੜਾਂ ਦੌਰਾਨ ਇਕਾਂਤਵਾਸ ਸੇਵਾਵਾਂ ਲਈ ਤੁਰੰਤ ਵਾਊਚਰ ਮੁਹੱਈਆ ਕਰਵਾਏ ਜਾਣ