Home » ਬੇਹੱਦ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਲੈੱਸ Mercedes-Maybach GLS600, ਦੇਖੋ ਕੀ ਹਨ ਖਾਸ ਫੀਚਰ
Autos Deals India World

ਬੇਹੱਦ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਲੈੱਸ Mercedes-Maybach GLS600, ਦੇਖੋ ਕੀ ਹਨ ਖਾਸ ਫੀਚਰ

Spread the news

ਜਰਮਨੀ ਦੀ ਆਟੋ ਨਿਰਮਾਤਾ ਮਰਸੀਡੀਜ਼ ਅਗਲੇ ਹਫਤੇ ਆਪਣੀ ਅਲਟਰਾ ਲਗਜ਼ਰੀ ਐਸਯੂਵੀ Mercedes-Maybach GLS600 ਨੂੰ ਦੇਸ਼ ਵਿੱਚ ਪੇਸ਼ ਕਰਨ ਜਾ ਰਹੀ ਹੈ।Mercedes-Maybach GLS600 ਲਾਈਨ-ਅਪ ਵਿੱਚ ਬ੍ਰਾਂਡ ਦੀ ਸਭ ਤੋਂ ਪਹਿਲੀ ਐਸਯੂਵੀ ਹੈ, ਜੋ ਸਾਲ 2019 ਵਿਚ ਪਹਿਲੀ ਵਾਰ ਵਿਸ਼ਵਵਿਆਪੀ ਤੌਰ ਤੇ ਪੇਸ਼ ਕੀਤੀ ਗਈ ਸੀ।

ਹਾਲਾਂਕਿ, ਇਹ ਕਾਰ ਪਿਛਲੇ ਸਾਲ ਤੋਂ ਕਈ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵਿਕਰੀ ਲਈ ਉਪਲਬਧ ਕਰਵਾਈ ਗਈ ਹੈ। ਪਰ ਲੋਕ ਭਾਰਤ ਵਿੱਚ ਇਸ ਦੇ ਲੌਂਚ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।Mercedes-Maybach GLS600 ਭਾਰਤੀ ਬਾਜ਼ਾਰ ‘ਚ ਆਉਣ ਵਾਲਾ ਵੇਰੀਐਂਟ ਹੋਵੇਗਾ।ਇਸ ਅਲਟ੍ਰਾ-ਲਗਜ਼ਰੀ ਐਸਯੂਵੀ ਵਿੱਚ ਕਾਰ ਦੇ ਸਟੈਂਡਰਡ ਮਾਡਲ ਦੀ ਤੁਲਨਾ ਦੇ ਮੁਕਾਬਲੇ ਕਈ ਬਦਲਾਅ ਹੋਣਗੇ।

GLS600 ਦੇ ਪਿਛਲੇ ਪਾਸੇ ਕਈ ਕਰੋਮ ਨਾਲ ਲੈਸ ਕਈ ਟ੍ਰਿਮ ਪਾਰਟਸ ਮਿਲਣਗੇ।ਇਸ ਵਿੱਚ ਇੱਕ ਵਿਸ਼ਾਲ ਵਰਟੀਕਲ ਸਲੇਟ ਗਰਿਲ, ਵਿੰਡੋ ਲਾਈਨਾਂ, ਸਾਈਡ ਸਟੈਪਸ, ਫਰੰਟ ਅਤੇ ਰਿਅਰ  ਬੰਪਰਾਂ ਤੇ ਡਿਜ਼ਾਈਨ ਐਕਸੇਂਟ, ਰੂਫ ਰੇਲ ਅਤੇ ਐਗਜ਼ੋਸਟ ਟਿਪਸ ਸ਼ਾਮਲ ਹਨ।ਪ੍ਰੀਮੀਅਮ ਲਗਜ਼ਰੀ ਐਸਯੂਵੀ ਵਿੱਚ ਵੱਡੇ 22 ਇੰਚ ਜਾਂ 23 ਇੰਚ ਦੇ ਬਰੱਸ਼ ਵਾਲੇ ਮਲਟੀ-ਸਪੋਕ ਪਹੀਏ ਦਿੱਤੇ ਗਏ ਹਨ, ਇਸ ਦੇ ਨਾਲ ਇੱਕ ਡਿਊਲ ਟੋਨ ਪੇਂਟ ਸਕੀਮ ਵੀ ਦਿੱਤੀ ਗਈ ਹੈ।

Mercedes GLS600 Maybach ਦੇ ਇੰਟੀਰਿਅਰਸ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਤੋਂ ਵੀ  ਜ਼ਿਆਦਾ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ, ਹਾਲਾਂਕਿ ਕਾਰ ਨੂੰ ਵਧੇਰੇ ਲਗਜ਼ਰੀ ਬਣਾਉਣ ਲਈ ਪਿਛਲੀਆਂ ਸੀਟਾਂ ਪੂਰੀ ਤਰ੍ਹਾਂ ਨਾਲ ਪਾਵਰ ਲੈਦਰ ਦੀਆਂ ਸੀਟਾਂ ਨਾਲ ਬਦਲ ਦਿੱਤੀਆਂ ਗਈਆਂ ਹਨ।ਇਹ ਸੀਟਾਂ ਵੈਂਟੀਲੇਸ਼ਨ ਅਤੇ ਮਸਾਜ ਫੰਕਸ਼ਨ ਵੀ ਪ੍ਰਦਾਨ ਕਰਦੀਆਂ ਹਨ। ਵਿਚਕਾਰਲੀ ਇਕ ਹੋਰ ਟੈਬਲੇਟ ਸਕ੍ਰੀਨ ਪਿਛਲੇ ਯਾਤਰੀ ਨੂੰ ਕਾਰ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰਦੀ ਹੈ।